----- ਸੁਹਾਗ ਰਾਤ -----
ਮੈਂ ਬਿਸਤਰ ਵਿੱਚ ਸੀ, ਡਰੀ ਹੋਈ. ਮੈਂ ਆਪਣੀ ਡਾਇਰੀ ਖੋਲੀ ਅਤੇ ਲਿਖਿਆ ''ਮੈਂ ਇੱਕ ਅਜਨਬੀ ਨਾਲ ਵਿਆਹ ਕਰਵਾਇਆ ਹੈ'' ਅਤੇ ਜਲਦੀ ਨਾਲ ਇਸਨੂੰ ਬਿਸਤਰ ਹੇਠਾਂ ਛੁਪਾ ਲਿਆ. ਮੇਰਾ ਸਾਰਾ ਸਰੀਰ ਕੰਬ ਰਿਹਾ ਸੀ.
''ਮੈਂ ਕੀ ਕਰਾਂ ?'' ਮੈਂ ਖ਼ੁਦ ਨੂੰ ਸਵਾਲ ਕੀਤਾ.
''ਕੀ ਮੈਂ ਕੁਆਰੀ ( Virgin ) ਕੁੜੀ ਦੀ ਤਰਾਂ Acting ਕਰਾਂ ?''
''ਪਰ ਜੇ ਉਸਨੂੰ ਪਤਾ ਲੱਗ ਗਿਆ ? ਕੀ ਮੈਂ ਓਹਨੂੰ ਕਹਾਂ ਕੇ ਥੋੜੇ ਦਿਨ ਇਸ ਲਈ ਇੰਤਜ਼ਾਰ ਕਰੇ ? ਪਰ ਜੇ ਉਸਨੂੰ ਐਸ ਨਾਲ ਗੁੱਸਾ ਆ ਗਿਆ ?''
ਸਾਹਮਣੇ ਵਾਲਾ ਦਰਵਾਜਾ ਖੁੱਲਿਆ ਅਤੇ ਮੇਰਾ ਦਿਲ ਗਲੇ ਵਿੱਚ ਆ ਗਿਆ. ਮੈਂ ਭਾਰੇ ਭਾਰੇ ਸਾਹ ਲੈ ਰਹੀ ਸੀ. ਉਸਦੇ ਪੈਰਾਂ ਦੀ ਆਵਾਜ਼ ਮੈਨੂੰ ਝਟਕਾ ਦੇ ਰਹੀ ਸੀ. ਮੈਂ ਥੱਲੇ ਦੇਖਿਆ ਅਤੇ ਸ਼ਾਂਤ ਦਿੱਸਣ ਦਾ ਢੋਂਗ ਕੀਤਾ. ਮੈਂ ਉਸਨੂੰ ਦਰਵਾਜੇ ਲਾਗੇ ਰੁੱਕਦੇ ਦੇਖਿਆ ਪਰ ਮੈਂ ਉਸ ਵੱਲ ਨਹੀਂ ਦੇਖ ਰਹੀ ਸੀ.
''ਗੌਰੀ !'' ਉਸਨੇ ਬਹੁਤ ਸ਼ਾਂਤ ਆਵਾਜ਼ ਵਿੱਚ ਕਿਹਾ. ਮੈਂ ਉਸ ਵੱਲ ਨਾ ਦੇਖਣ ਦੀ ਹਿੰਮਤ ਕੀਤੀ.
''ਗੌਰੀ, ਮੈਂ ਦੂਜੇ ਕਮਰੇ ਵਿੱਚ ਸੌਣ ਜਾ ਰਿਹਾ ਹਾਂ.'' ਉਸਨੇ ਕਿਹਾ.
''ਜੇ ਤੁਹਾਡਾ ਪਤੀ ਤੁਹਾਡੇ ਨਾਲ ਨਹੀਂ ਸੌਣਾ ਚਾਹੁੰਦਾ ਹੈ ਤਾਂ ਤੁਸੀਂ ਪਤਨੀ ਦੇ ਰੂਪ ਵਿੱਚ ਅਸਫਲ ਹੋ.'' ਮੇਰੀ ਮਾਂ ਦੀ ਆਵਾਜ਼ ਮੇਰੇ ਸਿਰ ਵਿੱਚ ਗੂੰਜਣ ਲੱਗ ਪਈ. ਪਰ ਮੈਂ ਉਪਰ ਨਹੀਂ ਦੇਖਿਆ. ਮੈਂ ਚੁੱਪ ਰਹੀ.
''ਕੀ ਤੁਸੀਂ ਮੈਨੂੰ ਪੁੱਛਣਾ ਨੀਂ ਚਾਹੁੰਦੇ ਕੇ ਕਿਉਂ ?'' ਆਪਣੀ ਆਵਾਜ਼ ਵਿੱਚ ਥੋੜਾ ਜਿਹਾ ਹਾਸਾ ਪਾਉਂਦੇ ਹੋਏ ਓਹਨੇ ਪੁੱਛਿਆ, ਉਹ ਮੈਨੂੰ ਹਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ.
ਮੈਂ ਉਸ ਵੱਲ ਥੋੜੇ ਜਿਹੇ ਪਲਾਂ ਲਈ ਦੇਖਿਆ ਅਤੇ ਫਿਰ ਨੀਵੀਂ ਪਾ ਲਈ.
''ਤੁਸੀਂ ਮੇਰੇ ਪਤਨੀ ਹੋ !'' ਉਸਨੇ ਕਿਹਾ ਅਤੇ ਚੁੱਪ ਕਰ ਗਿਆ, ਫਿਰ ਉਸਨੇ ਕਿਹਾ, ''ਕੋਠੇ ਵਾਲੀ ਨਹੀਂ !''
ਮੈਨੂੰ ਸੱਚ ਵਿੱਚ ਕੁਝ ਨਹੀਂ ਪਤਾ ਸੀ ਕੇ ਉਸਦਾ ਕੀ ਮਤਲਬ ਸੀ ਕਿਉਂਕਿ ਮੇਰਾ ਦਿਮਾਗ ਚੰਗੀ ਤਰਾਂ ਕੰਮ ਨਹੀਂ ਸੀ ਕਰ ਰਿਹਾ.
''ਜਦੋਂ ਤੁਹਾਨੂੰ ਨਾ ਪਤਾ ਹੋਵੇ ਕੇ ਪਤੀ ਨੂੰ ਕੀ ਕਹਿਣਾ ਹੈ, ਆਪਣਾ ਮੂੰਹ ਬੰਦ ਰੱਖੋ.'' ਮੇਰੇ ਪਿਤਾ ਦੀ ਆਵਾਜ਼ ਸੁਣਾਈ ਦਿੱਤੀ. ਮੈਂ ਆਮ ਤੌਰ ਦੀ ਤਰਾਂ ਉਸਦੀ ਆਗਿਆ ਦਾ ਪਾਲਣ ਕੀਤਾ.
''ਜੇ ਅਸੀਂ ਇਕੱਠੇ ਸੌਂ ਵੀ ਜਾਈਏ ਜਦਕਿ ਅਸੀਂ ਅਸਲੀਅਤ ਵਿੱਚ ਇੱਕ ਦੂੱਜੇ ਨੂੰ ਜਾਣਦੇ ਤੱਕ ਵੀ ਨਹੀਂ, ਫਿਰ ਤੁਹਾਡੇ ਅਤੇ ਕੋਠੇ ਵਾਲੀ ਵਿੱਚ ਕੀ ਫਰਕ ਰਹਿ ਜਾਏਗਾ ? ਅਸੀਂ ਇੱਕ ਦਿਨ ਇਕੱਠੇ ਸੋਵਾਂਗੇ, ਜਦੋਂ ਅਸੀਂ ਦੋਨੋਂ ਇਹ ਚਾਹੁੰਦੇ ਹੋਏ ਅਤੇ ਉਸ ਦਿਨ ਮੈਂ ਆਪਣੀ ਪਤਨੀ ਨਾਲ ਪਿਆਰ ਕਰਾਂਗਾ, ਮੈਂ ਯਕੀਨਨ ਇੱਕ ਅਜਨਬੀ ਨਾਲ ਸੈਕਸ ਨਹੀਂ ਕਰਾਂਗਾਂ.''
ਉਸਨੇ ਬੱਤੀ ਬੁਝਾ ਦਿੱਤੀ ਅਤੇ ਥੋੜੇ ਪਲਾਂ ਬਾਅਦ ਫਿਰ ਜਗਾ ਦਿੱਤੀ ਅਤੇ ਮਜ਼ਾਕ 'ਚ ਕਿਹਾ 'ਮੈਂ ਵਾਅਦਾ ਕਰਦਾ ਹਾਂ ਕੇ ਮੈਂ ਛੁੱਪਿਆ ਹੋਇਆ ਸੰਮਲਿੰਗੀ ( Gay ) ਨਹੀਂ ਹਾਂ.''
ਮੈਂ ਇੰਨੀ ਡਰੀ ਹੋਈ ਸੀ ਪਰ ਫਿਰ ਵੀ ਹੱਸ ਪਈ. ਉਹ ਵੀ ਹੱਸਿਆ ਤੇ ਬੱਤੀ ਬੁਝਾ ਕੇ ਦੂਜੇ ਕਮਰੇ ਵਿੱਚ ਚਲਾ ਗਿਆ. ਮੈਂ ਅਜੇ ਵੀ ਹੱਸ ਰਹੀ ਸੀ. ਮੈਂ ਬਿਸਤਰ ਵਿੱਚ ਹਾਰ ਸ਼ਿੰਗਾਰ ਅਤੇ ਬਿਨਾਂ ਕੁਝ ਉਤਾਰੇ ਹੀ ਸੌਂ ਗਈ, ਮੇਰੀਆਂ ਅੱਖਾਂ ਦੇ ਖੂੰਜਿਆਂ ਵਲੋਂ ਹੰਝੂ ਵੱਗਣੇ ਸ਼ੁਰੂ ਹੋ ਗਏ.
ਲੋਕ ਕਹਿੰਦੇ ਨੇ ਕੇ ਇਹ ਹੈਰਾਨ ਕਰਨੇ ਵਾਲਾ ਹੁੰਦਾ ਹੈ ਜਦ ਅਸੀਂ ਖੁਸ਼ੀ ਵਿੱਚ ਹੰਝੂ ਵਹਾਉਂਦੇ ਹਾਂ, ਇਹਦਾ ਕੋਈ ਮਤਲਬ ਨਹੀਂ ਹੁੰਦਾ. ਪਰ ਮੇਰੇ ਲਈ, ਇਹ ਬਹੁਤ ਮਾਇਨੇ ਵਾਲਾ ਸੀ. ਅਸੀਂ ਇੰਨੀ ਜ਼ਿਆਦਾ ਆਪਣੇ ਅੰਦਰ ਮਜ਼ਬੂਤੀ ਮਹਿਸੂਸ ਕੀਤੀ ਕੇ ਸਾਡਾ ਇੱਕ ਹਿੱਸਾ ਅੰਦਰ ਨਹੀਂ ਰੁੱਕ ਸਕਿਆ, ਇਹ ਸੀ ਜੋ ਮੈਂ ਤਦ ਸੋਚਿਆ. ਮੇਰੇ ਲਈ, ਖੁਸ਼ੀ ਵਿੱਚ ਹੰਝੂਆਂ ਦਾ ਆਉਣਾ ਬਹੁਤ ਮਾਇਨੇ ਰੱਖਦਾ ਸੀ.
ਮੈਂ ਜਾਗ ਪਈ ਅਤੇ ਆਪਣੇ ਆਪ ਨੂੰ ਨਾਸ਼ਤਾ ਬਣਾਉਣ ਲਈ ਤਿਆਰ ਕੀਤਾ. ਮੈਂ ਰਸੋਈ ਵਿੱਚ ਗਈ ਅਤੇ ਉਹ ਓਥੇ ਖਾਣਾ ਬਣਾ ਰਿਹਾ ਸੀ. ਮੈਨੂੰ ਨਹੀਂ ਪਤਾ ਕੇ ਮੈਂ ਕਿੰਨੀ ਬੁਰੀ ਦਿੱਸ ਰਹੀ ਸੀ ਤਦ ਕਿਉਂਕਿ ਮੈਂ ਉਸਨੂੰ ਸੱਚ ਵਿੱਚ ਡਰਾ ਦਿੱਤਾ ਸੀ. ਉਹ ਜਲਦੀ ਨਾਲ ਮੇਰੇ ਵੱਲ ਦੋੜਿਆ ਅਤੇ ਕਿਹਾ,''ਗੌਰੀ, ਕੀ ਤੂੰ ਠੀਕ ਏ ?'' ਉਸਦੀ ਆਵਾਜ਼ ਚਿੰਤਾ ਨਾਲ ਭਰੀ ਹੋਈ ਸੀ.
''ਤੁਸੀਂ ਕਿਉਂ ਖਾਣਾ ਬਣਾ ਰਹੇ ਹੋ ?'' ਮੈਂ ਧੀਮੀ ਜਿਹੀ ਆਵਾਜ਼ ਵਿੱਚ ਕਿਹਾ.
ਉਹ ਗੁਆਚਿਆ ਹੋਇਆ ਲੱਗ ਰਿਹਾ ਸੀ ਅਤੇ ਫਿਰ ਅਖੀਰੀ ਉਹ ਸਮਝ ਗਿਆ ਕੇ ਮੇਰਾ ਕੀ ਮਤਲਬ ਸੀ.
''ਗੌਰੀ, ਮੇਰੇ ਵੱਲ ਦੇਖ ! ਮੈਨੂੰ ਖਾਣਾ ਪਕਾਉਣਾ ਪਸੰਦ ਹੈ, ਠੀਕ ਹੈ ?''
ਜਦ ਤੁਹਾਡਾ ਜੀਅ ਕਰੇ ਤੁਸੀਂ ਖਾਣਾ ਪਕਾ ਲਿਓ ਅਤੇ ਜਦ ਮੇਰਾ ਕਰੇ ਮੈਂ ਪਕਾ ਲਵਾਂਗਾ.
''ਗੌਰੀ !'' ਇਸ ਵਾਰ ਉਸਦੀ ਆਵਾਜ਼ ਵਿੱਚ ਹੱਕ ਜਿਹਾ ਸੀ, ''ਤੁਸੀਂ ਮੇਰੇ ਗੁਲਾਮ ਨਹੀਂ ਹੋ, ਤੁਸੀਂ ਮੇਰੇ ਪਤਨੀ ਹੋ !''
''ਜੇ ਤੁਸੀਂ ਆਪਣੇ ਪਤੀ ਨੂੰ ਰਸੋਈ ਵਿੱਚ ਪੈਰ ਪਾਉਣ ਲਈ ਮਜ਼ਬੂਰ ਕਰ ਦਿੰਦੇ ਹੋ ਤਾਂ ਤੁਸੀਂ ਇੱਕ ਪਤਨੀ ਦੇ ਤੌਰ 'ਤੇ ਅਸਫਲ ਹੋ.'' ਜਿਦਾਂ ਹੀ ਮੈਂ ਰਸੋਈ 'ਚੋਂ ਬਾਹਰ ਆਈ, ਮੇਰੀ ਮਾਂ ਦੀ ਇਹ ਆਵਾਜ਼ ਮਜ਼ਾਕ ਉਡਾਉਣ ਲੱਗੀ.
ਮੈਂ ਹੌਲੀ ਹੌਲੀ ਉਸ ਨਾਲ ਖੁੱਲਣਾ ਸ਼ੁਰੂ ਕੀਤਾ. ਮੈਂ ਆਪਣੇ ਵੱਡੇ ਵੱਡੇ ਰਾਜ਼ਾਂ ਵਿਚੋਂ ਕੋਈ ਵੀ ਅਜੇ ਉਸਨੂੰ ਨਹੀਂ ਸੀ ਦੱਸਿਆ ਅਤੇ ਨਾ ਹੀ ਆਪਣੇ ਪੁਰਾਣੇ ਪ੍ਰੇਮੀਆਂ ਵਾਰੇ ਕੁਝ ਦੱਸਿਆ ਸੀ, ਪਰ ਮੈਂ ਉਸ ਨਾਲ ਬੋਲਣਾ ਸ਼ੁਰੂ ਕਰ ਦਿੱਤਾ. ਇੱਕ ਵਾਰ ਉਸਨੇ ਆਪਣੇ ਦਫਤਰ ਵਾਰੇ ਮਹੱਤਵਪੂਰਨ ਸਲਾਹਾਂ ਮੇਰੇ ਕੋਲੋਂ ਲਈਆਂ ਤੇ ਮੇਰਾ ਤਾਂ ਜਵਾੜਾ ਹੀ ਹਿੱਲ ਗਿਆ. ਪਰ ਮੈਨੂੰ ਛੇਤੀ ਨਾਲ ਯਾਦ ਆਇਆ ਕੇ ਮੇਰਾ ਪਿਤਾ ਵੀ ਮੇਰੀ ਮਾਂ ਨਾਲ ਇਹੀ ਕਰਦਾ ਸੀ.
ਮੇਰੀ ਮਾਂ ਨੇ ਜਦ ਜਵਾਬ ਦਿੱਤਾ ਤਾਂ ਮੇਰਾ ਪਿਤਾ ਇੰਨਾ ਗੁੱਸੇ ਵਿੱਚ ਆ ਗਿਆ ਕੇ ਉਸਨੇ ਪਹਿਲੀ ਵਾਰ ਮੇਰੇ ਮੂਹਰੇ ਮਾਂ ਦੇ ਥੱਪੜ ਮਾਰ ਦਿੱਤਾ. ਉਸਨੇ ਮੇਰੇ ਵੱਲ ਦੇਖਿਆ ਅਤੇ ਗੁੱਸੇ ਵਿੱਚ ਕਿਹਾ ਕੇ ''ਜਦੋਂ ਤੁਹਾਡਾ ਪਤੀ ਤੁਹਾਡੇ ਕੋਲੋਂ ਆਪਣੇ ਕੰਮ ਵਾਰੇ ਕੁਝ ਪੁੱਛੇ ਤਾਂ ਉਹ ਅਸਲ ਵਿੱਚ ਪੁੱਛ ਨਹੀਂ ਰਿਹਾ ਹੁੰਦਾ, ਐਸ ਕਰਕੇ ਆਪਣਾ ਮੂੰਹ ਬੰਦ ਰੱਖੋ !''
ਪਰ ਜਦੋਂ ਦੀ ਮੈਂ ਇਥੇ ਆਈ ਹਾਂ, ਉਹ ਸਾਰੇ ਝੂਠੇ ਸਾਬਿਤ ਹੋ ਰਹੇ ਨੇ. ਮੈਂ ਸਲਾਹ ਦੇਣਾ ਸ਼ੁਰੂ ਕਰ ਦਿੱਤਾ ਤੇ ਉਹ ਵੀ ਧਿਆਨ ਨਾਲ ਸੁਣਦਾ ਰਿਹਾ. ਮੈਂ ਆਪਣੇ ਘਰ ਵਿੱਚ ਬਹੁਤ ਜ਼ਿਆਦਾ ਹੰਝੂ ਵਹਾਉਂਦੀ ਸੀ ਅਤੇ ਮੈਂ ਇਥੇ ਵੀ ਇਹੀ ਕੀਤਾ. ਪਰ ਹੰਝੂਆਂ ਦੇ ਬਾਹਰ ਆਉਣ ਪਿੱਛੇ ਭਾਵਨਾਵਾਂ ਵੱਖਰੀਆਂ ਸਨ. ਮੈਂ ਮਹਿਸੂਸ ਕੀਤਾ ਕੇ ਮੇਰੇ ਅੰਦਰ ਵਿਸ਼ਵਾਸ ਮਜ਼ਬੂਤ ਹੋ ਰਿਹਾ ਸੀ. ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕੇ ਮੈਂ ਉਸਨੂੰ ਪੁਛਾਂਗੀ ਕੇ ਜੇ ਮੈਂ ਆਪਣੇ ਦੋਸਤਾਂ ਨਾਲ Trekking ਲਈ ਬਾਹਰ ਜਾ ਆਵਾਂ ? ਪਰ ਮੈਂ ਪੁੱਛ ਲਿਆ.
ਮੈਂ ਉਸ ਵੱਲ ਦੇਖਿਆ ਅਤੇ ਕਿਹਾ, ''ਕੀ ਮੈਂ ਆਪਣੇ ਦੋਸਤਾਂ ਨਾਲ Trekking ਲਈ ਜਾ ਸਕਦੀ ਹਾਂ ? ਇਹ ਸਿਰਫ ਦੋ ਹੀ ਰਾਤਾਂ ਲਈ ਹੈ, ਮੈਂ ਕੁਝ ਵੀ ਮੂਰਖਤਾ ਭਰਿਆ ਨਹੀਂ ਕਰਾਂਗੀ ਅਤੇ ਜਿੰਨੀ ਜਲਦੀ ਹੋ ਸਕੇ ਮੈਂ ਵਾਪਿਸ ਆਉਣ ਦੀ ਕਰਾਂਗੀ. ਜਾਂ ਜਦ ਤੁਸੀਂ ਮੈਨੂੰ ਵਾਪਿਸ ਚਾਹੁੰਦੇ ਹੋਏ ਮੈਨੂੰ ਦੱਸ ਦੇਣਾ, ਮੈਂ ਹੋਰ ਜਲਦੀ ਆ ਜਾਵਾਂਗੀ.''
ਇੱਕ ਵਾਰ ਮੇਰੀ ਮਾਂ ਨੇ ਆਪਣੇ ਦੋਸਤਾਂ ਨਾਲ ਇੱਕ ਧਾਰਮਿਕ ਤਰਜੀਹ ਨਾਲ ਸੰਬੰਧਿਤ ਬਾਹਰ ਜਾਣ ਲਈ ਪੁੱਛਿਆ ਸੀ ਤੇ ਮੈਂਨੂੰ ਅਜੇ ਵੀ ਯਾਦ ਹੈ ਕੇ ਮੇਰੇ ਪਿਤਾ ਦੀ ਪ੍ਰਤੀਕਿਰਿਆ ਸੀ. ਮੇਰੇ ਪਤੀ ਨੇ ਵੀ ਓਹੀ ਪ੍ਰਤੀਕਿਰਿਆ ਦਿੱਤੀ.
ਉਸਨੇ ਮੇਰੇ ਵੱਲ ਘਿਰਣਾ ਨਾਲ ਦੇਖਿਆ. ਉਹ ਸਾਫ ਸਾਫ ਗੁੱਸੇ ਵਿੱਚ ਸੀ.
''ਗੌਰੀ !'' ਉਸਨੇ ਖਿਝੇ ਹੋਏ ਨੇ ਕਿਹਾ, ''ਮੈਂ ਕਿੰਨੀ ਵਾਰ ਕਹਿ ਚੁੱਕਾ ਹਾਂ ਕੇ ਤੂੰ ਮੇਰੀ ਪਤਨੀ ਏ ? ਤੁਸੀਂ ਮੇਰੇ ਕੋਲੋਂ ਐਸ ਤਰਾਂ ਇਜ਼ਾਜ਼ਤ ਕਿਉਂ ਮੰਗ ਰਹੇ ਹੋ ? ਇੱਕ ਕੈਦੀ ਦੀ ਤਰਾਂ ? ਗੱਲ ਤਾਂ ਇਹ ਆ ਕੇ, ਤੁਸੀਂ ਪੁੱਛ ਹੀ ਕਿਉਂ ਰਹੇ ਹੋ ? ਮੈਨੂੰ ਦੱਸੋ ਅਤੇ ਚਲੇ ਜਾਓ. ਭੀਖ ਨਾ ਮੰਗੋ !'' ਉਸਨੇ ਕਿਹਾ ਅਤੇ ਗੁੱਸੇ ਵਿੱਚ ਚਲਾ ਗਿਆ.
ਮੇਰੇ ਮਾਪਿਆਂ ਨੇ ਮੈਨੂੰ ਜਨਮ ਦਿੱਤਾ ਅਤੇ ਮੇਰੀ ਪਰਵਰਿਸ਼ ਕੀਤੀ, ਪਰ ਮੈਂ ਅਜੇ ਜੀਣਾ ਸ਼ੁਰੂ ਹੀ ਕੀਤਾ ਸੀ. ਮੇਰਾ ਪਤੀ ਮੈਨੂੰ ਦੱਸ ਰਿਹਾ ਸੀ ਕੇ ਕਿਵੇਂ ਜੀਣਾ ਹੈ.
ਮੈਂ ਉਸਦੇ ਮਗਰ ਗਈ. ਉਹ ਬਾਲਕੋਨੀ ਦੇ ਹੇਠਾਂ ਦੇਖ ਰਿਹਾ ਸੀ. ਮੈਂ ਉਸਦੇ ਮਗਰ ਖੜ ਗਈ ਅਤੇ ਮੈਂ ਵੀ ਹੇਠਾਂ ਦੇਖਣ ਲੱਗ ਪਈ.
''ਮੈਂ ਸਿੱਖ ਰਹੀ ਹਾਂ, Please ਮੇਰੇ ਨਾਲ ਸਬਰ ਰੱਖੋ !'' ਮੈਂ ਹੇਠਾਂ ਦੇਖਦੀ ਨੇ ਕਿਹਾ, ਸ਼ਾਇਦ ਪਹਿਲੀ ਵਾਰ ਮੈਂ ਆਪਣਾ ਉਹ ਹਿੱਸਾ ਖੋਲ ਰਹੀ ਸੀ.
''ਮੇਰੇ ਮਾਂ ਨੇ ਮੈਨੂੰ ਹਜ਼ਾਰਾਂ ਸੂਚੀਆਂ ਦਿੱਤੀਆਂ ਹੋਈਆਂ ਨੇ ਕੇ ਮੈਂ ਪਤਨੀ ਦੇ ਤੌਰ 'ਤੇ ਕਦੋ ਕਦੋਂ ਅਸਫਲ ਹੋ ਸਕਦੀ ਹਾਂ ਅਤੇ ਮੇਰੇ ਪਿਤਾ ਨੇ ਵੀ ਹਜ਼ਾਰਾਂ ਸੂਚੀਆਂ ਦਿੱਤੀਆਂ ਹੋਈਆਂ ਨੇ ਕੇ ਮੈਂਨੂੰ ਕਦੋਂ ਚੁੱਪ ਰਹਿਣਾ ਚਾਹੀਦਾ ਹੈ, ਐਸ ਕਰਕੇ ਮੈਂ ਅਜੇ ਸਿੱਖ ਰਹੀ ਹਾਂ !''
ਮੈਂ ਮਜ਼ਾਕ ਨਹੀਂ ਕਰ ਰਹੀ ਉਹ ਬਹੁਤ ਜ਼ੋਰ ਨਾਲ ਹੱਸਿਆ. ਉਸਨੇ ਕਿਹਾ ''ਮੈਂ ਆਪਣੇ ਥੋੜੀ ਦੇਰ ਪਹਿਲਾਂ ਦੇ ਵਰਤਾਓ ਲਈ ਮਾਫੀ ਮੰਗਦਾ ਹਾਂ ਤੇ ਮੈਂ ਵੀ ਤੁਹਾਡੀ ਇਹ ਗੱਲ ਆਪਣੇ ਮਨ ਵਿੱਚ ਵਸਾ ਲਵਾਂਗਾ ਜੇ ਤੁਸੀਂ ਵੀ ਵਾਅਦਾ ਕਰੋ ਕੇ ਤੁਸੀਂ ਯਾਦ ਰੱਖੋਗੇ ਤੁਸੀਂ ਹੁਣ ਆਪਣੇ ਘਰ ਵਿੱਚ ਨਹੀਂ ਹੋ.''
''ਗੌਰੀ ! ਬੀਤ ਗਏ ਨੂੰ ਭੂਤਕਾਲ ਵਿੱਚ ਹੀ ਰਹਿਣ ਦਿਓ'' ਉਸਨੇ ਮੈਨੂੰ ਸਹਿਜ ਮਹਿਸੂਸ ਕਰਵਾਉਣ ਲਈ ਸਿਰਫ ਇੱਕ ਪਲ ਵਾਸਤੇ ਮੇਰੀ ਪਿੱਠ ਨੂੰ ਛੂਹਿਆ, ਪਰ ਐਸ ਘਰ ਵਿੱਚ ਦਾਖਿਲ ਹੋਣ ਤੋਂ ਬਾਅਦ ਮੇਰੇ ਲਈ ਇਹ ਪਹਿਲਾਂ ਸਪਰਸ਼ ਸੀ. ਇਮਾਨਦਾਰੀ ਨਾਲ, ਇਹ ਸੱਚ ਪਹਿਲਾਂ ਸਪਰਸ਼ ਸੀ, ਖਾਸ ਸਪਰਸ਼, ਤੇ ਉੱਤੋਂ ਉਸਨੇ ਮੇਰਾ ਨਾਮ ਲਿਆ ਸੀ, ਇਹ ਆਵਾਜ਼ ਇਸ ਵਾਰ ਖਾਸ ਸੀ.
ਮੈਂ ਆਪਣੇ ਦੋਸਤਾਂ ਨੂੰ ਘਰ ਖਾਣੇ ਲਈ ਬੁਲਾਉਣਾ ਸ਼ੁਰੂ ਕਰ ਦਿੱਤਾ. ਅਸੀਂ ਕਦੇ ਕਦੇ Wine ਵੀ ਪੀਤੀ ਜੋ ਮੇਰਾ ਪਤੀ ਸਾਡੇ ਲਈ ਲੈ ਕੇ ਆਉਂਦਾ ਹੁੰਦਾ ਸੀ. ਮੈਂ ਜੀਅ ਰਹੀ ਸੀ. ਮੇਰਾ ਮਾਪਿਆਂ ਦਾ ਸਭ ਤੋਂ ਵੱਡਾ ਮੈਂਨੂੰ ਦਿੱਤਾ ਹੋਇਆ ਤੋਹਫ਼ਾ 'ਜਨਮ' ਨਹੀਂ ਸੀ, ਸਭ ਤੋਂ ਵੱਧ ਤੋਹਫ਼ਾ ਉਹਨਾਂ ਨੇ ਮੈਨੂੰ ਇੱਕ ਅਜਨਬੀ ਨਾਲ ਵਿਆਹ ਕੇ ਦਿੱਤਾ.
ਇੱਕ ਰਾਤ ਮੈਂ ਅਤੇ ਮੇਰਾ ਪਤੀ ਸ਼ਰਾਬ ਪੀ ਰਹੇ ਸੀ. ਉਸਨੇ ਮੈਨੂੰ ਪੁੱਛਿਆ ਕੇ ''ਮੈਂ ਕੀ ਬਣਨਾ ਚਾਹੁੰਦੀ ਹਾਂ ?''
ਮੈਂ ਹੌਲੀ ਜਿਹੇ ਕਿਹਾ ''ਮੈਂ ਇੱਕ ਲੇਖਕ ਬਣਨਾ ਚਾਹੁੰਦੀ ਹਾਂ !''
ਉਸਦੇ ਚਹਿਰੇ ਦੇ ਹਾਵ ਭਾਵ ਅਮੁੱਲ ਸਨ. ਕੁਝ ਅਜਿਹਾ ਕੇ ਜੋ ਮੈਂ ਕਦੇ ਭੁੱਲ ਨਹੀਂ ਸਕਦੀ. ਮੈਂ ਉਸਨੂੰ ਕਦੇ ਵੀ ਇੰਨਾ ਖੁਸ਼ ਨਹੀਂ ਸੀ ਦੇਖਿਆ ਅਤੇ ਮੈਂ ਸ਼ਰਤ ਲਗਾਉਂਦੀ ਹਾਂ ਕੇ ਉਸਦੀਆਂ ਅੱਖਾਂ ਵਿੱਚ ਹੰਝੂ ਸਨ. ਮੈਂ ਕਦੇ ਸੋਚ ਨਹੀਂ ਸਕਦੀ ਸੀ ਕੇ ਉਹ ਵੀ ਹਮੇਸ਼ਾ ਤੋਂ ਇੱਕ ਲੇਖਣ ਬਣਨਾ ਚਾਹੁੰਦੇ ਸਨ.
''ਕੀ ਤੁਸੀਂ ਇਹ ਸਾਡੇ ਦੋਨਾਂ ਲਈ ਕਰੋਗੇ ?'' ਉਸਨੇ ਇੱਕ ਉਦਾਸੀ ਅਤੇ ਖੁਸ਼ੀ ਨਾਲ ਭਰੀ ਹੋਈ ਮੁਸਕਰਾਹਟ ਨਾਲ ਮੈਨੂੰ ਪੁੱਛਿਆ. ਮੈਂ ਸਿਰਫ ਇੱਕ ਸਿਰ ਦਾ ਇਸ਼ਾਰਾ ਹੀ ਸਮਝ ਸਕੀ.
ਮੈਂ ਪਹਿਲਾਂ ਜਿੰਨਾ ਕਦੇ ਨਹੀਂ ਰੋਈ ਉਸ ਰਾਤ. ਮੈਂ ਆਪਣੀ ਆਵਾਜ਼ ਦਬਾਉਣ ਲਈ ਸਿਰਹਾਣੇ ਨਾਲ ਆਪਣੇ ਚਹਿਰੇ ਨੂੰ ਘੁੱਟ ਲਿਆ. ਮੈਨੂੰ ਨਹੀਂ ਪਤਾ ਕੇ ਮੈਂ ਇੰਨਾ ਕਿਉਂ ਰੋ ਰਹੀ ਸੀ ਪਰ ਮੈਂ ਚੀਕਾਂ ਮਾਰਨੀਆਂ ਚਾਹੁੰਦੀ ਸੀ.
ਮੈਂ ਦਰਵਾਜੇ ਲਾਗੇ ਇੱਕ ਕਲਾ ਪਰਛਾਵਾਂ ਦੇਖਿਆ, ਉਹ ਓਥੇ ਹੀ ਖੜਾ ਸੀ ਅਤੇ ਮੈਨੂੰ ਦੇਖ ਰਿਹਾ ਸੀ.
ਮੈਂ ਖੜੀ ਹੋ ਗਈ ਅਤੇ ਉਸ ਕੋਲ ਗਈ ਅਤੇ ਉਸਨੂੰ ਚੁੰਮ ਲਿਆ. ਮੈਂ ਉਸਨੂੰ ਜੱਫੀ ਪਾ ਲਈ ਅਤੇ ਫਿਰ ਚੁੰਮਿਆ. ਮੈਂ ਉਸਨੂੰ ਖਿੱਚਕੇ ਬਿਸਤਰ ਉੱਤੇ ਲਈ ਆਈ.
''ਪੱਕਾ ਆ ਕੇ ਇਹ ਸਭ ਸ਼ਰਾਬ ਨਹੀਂ ਕਰ ਰਹੀ ?'' ਉਸਨੇ ਮੈਨੂੰ ਪੁੱਛਿਆ.
ਮੈਂ ਆਪਣੀਆਂ ਅੱਖਾਂ ਘੁੰਮਾਈਆਂ ਅਤੇ ਕਿਹਾ, ''ਤੁਸੀਂ ਪੱਕੇ ਹੋ ਕੇ ਤੁਸੀਂ ਛੁਪੇ ਹੋਏ Gay ਨਹੀਂ ਹੋ ?''
ਉਹ ਹੱਸਿਆ, ''ਤੁਹਾਨੂੰ ਹੁਣੇ ਪਤਾ ਲੱਗ ਜਾਵੇਗਾ !'' ਉਸਨੇ ਕਿਹਾ ਤੇ ਮੈਨੂੰ ਬਿਸਤਰ ਵੱਲ ਖਿੱਚ ਲਿਆ ਤੇ ਮੇਰੇ ਕੱਪੜੇ ਉਤਾਰਦਾ ਹੋਇਆ ਉਹ ਚੁੰਮਦਾ ਰਿਹਾ.
ਇਹ ਠੇਠ ਮੈਂ ਸੀ ਤੇ ਮੈਨੂੰ ਇਹ ਕਹਿਣਾ ਹੀ ਪੈਣਾ ਸੀ, ਮੈਂ ਸੋਚਿਆ ਇਹ ਮੇਰਾ ਉਸ ਵੱਲ ਉਧਾਰ ਹੈ. ਮੈਂ ਉਸਨੂੰ ਰੋਕਿਆ ਅਤੇ ਕਿਹਾ ,''ਇਸ ਤੋਂ ਪਹਿਲਾਂ ਕੇ ਆਪਾਂ ਸ਼ੁਰੂ ਕਰੀਏ, ਮੈਂ ਚਾਹੁੰਦੀ ਹਾਂ ਕੇ ਤੁਹਾਨੂੰ ਪਤਾ ਹੋਵੇ ਕੇ ਮੈਂ Virgin ਨਹੀਂ ਹਾਂ''
ਉਸਨੇ ਆਪਣਾ ਹੱਥ ਹਟਾਇਆ ਅਤੇ ਕਿਹਾ,''ਮੈਨੂੰ ਲੱਗਾ ਕੇ ਤੁਸੀਂ ਕਹਿਣ ਲੱਗੇ ਹੋ ਕੇ ਤੁਹਾਨੂੰ AIDS ਹੈ.''
ਮੈਂ ਹੱਸ ਪਈ ਅਤੇ ਓਹਨੂੰ ਹੋਰ ਨੇੜੇ ਖਿੱਚ ਕੇ ਚੁੰਮ ਲਿਆ. ਅਸੀਂ ਇਹ ਕਰ ਦਿੱਤਾ, ਮੈਂ ਉਸ ਨਾਲ ਆਪਣੇ ਵਿਆਹ ਤੋਂ ਸਾਢੇ ਤਿੰਨ ਮਹੀਨਿਆਂ ਬਾਅਦ ਸੈਕਸ ਕੀਤਾ. ਹੋਰ ਦੱਸ ਲੈਣ ਦਿਓ, ਮੈਂ ਆਪਣੇ ਵਿਆਹ ਤੋਂ ਸਾਢੇ ਤਿੰਨ ਮਹੀਨਿਆਂ ਬਾਅਦ ਆਪਣੇ ਪਤੀ ਨਾਲ ਪਿਆਰ ਕੀਤਾ, ਅਤੇ ਕਾਫੀ ਪੱਕਾ ਹੋ ਗਿਆ ਕੇ ਉਹ Gay ਨਹੀਂ ਹੈ.
ਮੈਂ ਅਗਲੇ ਦਿਨ ਉਠੀ ਅਤੇ ਉਸਨੂੰ ਮੇਰੇ ਨਾਲ ਹੀ ਸ਼ਾਂਤੀ ਨਾਲ ਸੁੱਤੇ ਹੋਏ ਨੂੰ ਦੇਖਣ ਲੱਗ ਪਈ. ਮੈਂ ਇੱਕ ਚੀਜ਼ ਵਾਰੇ ਪੱਕਾ ਹੋ ਗਈ ਸੀ ਜਿਸ ਵਾਰੇ ਪਹਿਲਾਂ ਕਦੇ ਨਹੀਂ ਸੀ.
ਮੈਂ ਆਪਣੀ ਡਾਇਰੀ ਬਾਹਰ ਕੱਢੀ ਅਤੇ ਉਹ ਪੰਨਾ ਖੋਲਿਆ ਜਿਥੇ ਮੈਂ ਨੀਲੀ ਸ਼ਾਹੀ ਨਾਲ ਲਿਖਿਆ ਸੀ, ''ਮੈਂ ਇੱਕ ਅਜਨਬੀ ਨਾਲ ਵਿਆਹ ਕਰਵਾਇਆ ਹੈ''. ਮੈਂ ਕਾਲਾ ਪੈਨ ਚੱਕਿਆ ਅਤੇ ਲਿਖਿਆ, ''ਅਤੇ ਮੈਨੂੰ ਉਸ ਨਾਲ ਪਿਆਰ ਹੋ ਗਿਆ ਹੈ''
ਕਿਉਂਕਿ ਮੈਂ ਸੱਚਮੁੱਚ ਵਿੱਚ ਉਸ ਨਾਲ ਬਹੁਤ ਗਹਿਰਾ ਪਿਆਰ ਪਾ ਚੁੱਕੀ ਸੀ. ਮੈਂ ਹੱਸੀ ਅਤੇ ਅਤੇ ਫੈਂਸਲਾ ਲਿਆ ਕੇ ਮੈਂ ਉਹ ਵਾਅਦਾ ਨਿਭਾਵਾਂਗੀ ਜੋ ਉਸ ਨਾਲ ਕੀਤਾ ਹੈ. ਮੈਂ ਲਿਖਣ ਜਾ ਰਹੀ ਸੀ, ਮੈਨੂੰ ਹਮੇਸ਼ਾ ਇਸ ਵਾਰੇ ਯਕੀਨ ਸੀ ਪਰ ਮੈਂ ਨਹੀਂ ਜਾਣਦੀ ਸੀ ਕੇ ਮੈਂ ਲਿਖਾਂਗੀ ਕਿਸ ਵਾਰੇ. ਹੁਣ ਮੈਂ ਜਾਣਦੀ ਹਾਂ. ਮੈਂ ਸਾਡੇ ਦੋਨਾਂ ਵਾਰੇ ਲਿਖਣ ਜਾ ਰਹੀ ਹਾਂ
Saturday, 18 May 2019
Subscribe to:
Post Comments (Atom)
ਚਸਕਾ 6 ਆਖ਼ਿਰੀ
ਜੀਤੇ ਤੋਂ ਫੁੱਦੀ ਮਰਵਾਉਣ ਦੀ ਸਾਰੀ ਕਹਾਣੀ ਪ੍ਰੀਤੀ ਨੇ ਮਨਿੰਦਰ ਨੂੰ ਦੱਸ ਦਿੱਤੀ। ਮਨਿੰਦਰ ਵੀ ਆਵਦੀ ਛੋਟੀ ਭੈਣ ਦੇ ਫੁੱਦੀ ਮਰਵਾਉਣ ਤੋਂ ਥੋੜੀ ਹੈਰਾਨ ਵੀ ਸੀ ਤੇ ਖੁਸ...
0 comments:
Post a Comment