ਇਕ ਦਿਨ ਸ਼ਹਿਜ਼ਾਦੀ ਦੀ ਨੌਕਰਾਣੀ ਬਸੰਤੀ ਨੇ
ਗੋਂਦ ਗੁੰਦ ਦਿੱਤੀ ਤੇ ਸਾਰਾ ਮਨਸੁਬਾ ਵਰਿਆਮ
ਸਿੰਘ ਨੂੰ ਸਮਝਾ ਦਿੱਤਾ। ਸ਼ਹਿਜ਼ਾਦੀ ਦੇ ਮਹੱਲ ਦੇ
ਪਿਛਵਾੜੇ ਇਕ ਖੂਹ ਹੈ, ਜੋ ਮੱਹਲ ਦੀ ਚਾਰ-ਦਿਵਾਰੀ
ਨਾਲ ਲੱਗਦਾ ਹੈ। ਵਰਿਆਮ ਸਿੰਘ ਨੇ ਰਾਤ ਨੂੰ ਕੰਧ
ਨੂੰ ਪਾੜ ਪਾ ਲਿਆ, ਜੋ ਖੂਹ ਵਿਚ ਜਾ ਕੇ ਨਿਕਲਦਾ ਹੈ।
ਸ਼ਹਿਜ਼ਾਦੀ ਨੇ ਵਰਿਆਮ ਸਿੰਘ ਦੇ ਸੀਟੀ ਮਾਰਨ ’ਤੇ
ਲੱਜ ਖੂਹ ਵਿਚ ਲਮਕਾ ਦਿੱਤੀ ਜਿਸ ਨੂੰ ਫੜ੍ਹ ਕੇ
ਵਰਿਆਮ ਸਿੰਘ ਡੋਲ ਵਿਚ ਖੜ੍ਹਾ ਹੋ ਗਿਆ ਤੇ
ਸ਼ਹਿਜ਼ਾਦੀ ਨੇ ਆਪਣੀਆਂ ਭਰੋਸੇਯੋਗ ਦਾਸੀਆਂ ਦੀ ਮਦਦ ਨਾਲ
ਉਸ ਨੂੰ ਉੱਪਰ ਖਿੱਚ ਲਿਆ।
ਅਛੋਪਲੇ ਵਰਿਆਮ ਸਿੰਘ ਨੂੰ ਆਪਣੇ ਨਿੱਜੀ ਕਮਰੇ ਵਿਚ ਲਿਜਾ ਕੇ ਸ਼ਹਿਜ਼ਾਦੀ ਨੇ ਸਾਰੀ ਰਾਤ ਆਪਣੀ ਵਾਸਨਾਪੂਰਤੀ ਕੀਤੀ ਤੇ ਤੜਕਸਾਰ ਉਵੇਂ ਖੂਹ ਵਿਚ ਵਾਪਿਸ ਉਤਾਰ ਦਿੱਤਾ। ਵਰਿਆਮ ਸਿੰਘ ਨੇ ਪਾੜ੍ਹ ਦੀਆਂ ਇੱਟਾਂ ਮੁੜ ਉਵੇਂ ਚਿਣ ਕੇ ਬਾਹਰੀ ਕੰਧ ’ਤੇ ਗਿੱਲੀ ਮਿੱਟੀ ਪੋਚ ਦਿੱਤੀ। ਇਉਂ ਸ਼ਹਿਜ਼ਾਦੀ ਤੇ ਵਰਿਆਮ ਸਿੰਘ ਦੇ ਮਿਲਣ ਦਾ ਸਿਲਸਿਲਾ ਨੇਮ ਨਾਲ ਹਰ ਰਾਤ ਚੱਲਣ ਲੱਗ ਪਿਆ।
ਵਰਿਆਮ ਸਿੰਘ ਨਿੱਤ ਸੂਰਜ ਦੇ ਢਲਣ ਦਾ ਇੰਤਜ਼ਾਰ ਕਰਦਾ ਰਹਿੰਦਾ।ਰਾਤ ਸੰਘਣੀ ਹੁੰਦਿਆਂ ਹੀ ਉਹ ਸ਼ਹਿਜ਼ਾਦੀ ਦੇ ਕਮਰੇ ਵਿਚ ਜਾ ਹਾਜ਼ਰ ਹੁੰਦਾ। ਅੱਗੋਂ ਸ਼ਹਿਜ਼ਾਦੀ ਸਾਰੀ ਦਿਹਾੜੀ ਇਤਰ ਵਾਲੇ ਜਲਕੁੰਡ ਵਿਚ ਨਹਾਉਣ ਬਾਅਦ ਨਿਕਲਦੀ ਤੇ ਪਿੰਡਾ ਪੂੰਝ ਕੇ ਵਰਿਆਮ ਸਿੰਘ ਦੇ ਸੁਆਗਤ ਲਈ ਝਿਲਮਿਲਾਉਂਦੀ ਕਾਮਉਕਸਾਊ ਪਾਰਦਰਸ਼ੀ ਪੁਸ਼ਾਕ ਪਹਿਨੀ ਸਜੀ-ਧਜੀ ਬੈਠੀ ਹੁੰਦੀ। ਰਾਜ਼ਸਥਾਨੀ ਕਢਾਈ ਵਾਲੇ ਸਿਰਹਾਣੇ ’ਤੇ ਸਿਲਕੀ ਚਾਦਰਾਂ ਗੋਲ ਘੁੰਮਣ ਵਾਲੇ ਇਟੈਲੀਅਨ ਪਲੰਘ ’ਤੇ ਵਿਛੀਆਂ ਹੁੰਦੀਆਂ।ਖੁਸ਼ਬੂਦਾਰ ਫਰਾਂਸਿਸੀ ਅਗਰਬੱਤੀ ਮੱਚ ਰਹੀਆਂ ਹੁੰਦੀਆਂ।
ਵਰਿਆਮ ਸਿੰਘ ਦੇ ਹਾਜ਼ਰ ਹੁੰਦਿਆਂ ਹੀ ਦਾਸੀਆਂ ਵੱਲੋਂ ਰੂਹਕਿਉੜਾ ਛਿੜਕ ਕੇ ਗੁਲਾਬ ਅਤੇ ਚਮੇਲੀ ਦੇ ਫੁੱਲ ਸੇਜ਼-ਮਲ੍ਹਾਰ ’ਤੇ ਵਿਖੇਰ ਦਿੱਤੇ ਜਾਂਦੇ।ਸ਼ਹਿਜ਼ਾਦੀ ਵਰਿਆਮ ਸਿੰਘ ਦੇ ਇਕ ਇਕ ਕਰਕੇ ਕਪੜੇ ਉਤਾਰ ਦਿੰਦੀ। ਵਰਿਆਮ ਸਿੰਘ ਆਪਣੀਆਂ ਬਾਹਾਂ ’ਚ ਚੁੱਕ ਕੇ ਸ਼ਹਿਜ਼ਾਦੀ ਨੂੰ ਸੇਜ਼ ’ਤੇ ਲਿਟਾਉਂਦਾ ਅਤੇ ਚੁੰਮਣਾ-ਚੱਟਣਾਂ ਸ਼ੁਰੂ ਕਰ ਦਿੰਦਾ।ਵਰਿਆਮ ਸਿੰਘ ਨੂੰ ਖੁਦ ਆਪਣੇ ਕਪੜੇ ਉਤਾਰਨ ਦੀ ਮਨਾਹੀ ਹੁੰਦੀ।ਸ਼ਹਿਜ਼ਾਦੀ ਵੀ ਵਰਿਆਮ ਸਿੰਘ ਦਾ ਤਨ-ਬਦਨ ਦੰਦੀਆਂ ਵੱਢ-ਵੱਢ ਖਾਹ ਜਾਂਦੀ। ਇਹ ਕ੍ਰਿਆ ਉਦੋਂ ਤੱਕ ਜਾਰੀ ਰਹਿੰਦੀ ਜਦ ਤੱਕ ਸ਼ਹਿਜ਼ਾਦੀ ਆਪਣਾ ਜਾਬਤਾ ਕਾਇਮ ਰੱਖ ਸਕਦੀ ਹੁੰਦੀ।ਜਦ ਸ਼ਹਿਜ਼ਾਦੀ ਦੀ ਕਾਮ ਅਗਨ ਪੂਰੀ ਤਰ੍ਹਾਂ ਭੜਕ ਜਾਂਦੀ ਤੇ ਉਸ ਤੋਂ ਹੋਰ ਸਬਰ ਨਾਲ ਕਰ ਹੁੰਦਾ ਤਾਂ ਸ਼ਹਿਜ਼ਾਦੀ ਵਰਿਆਮ ਸਿੰਘ ਦੇ ਵਸਤਰ ਪਾੜ੍ਹ ਕੇ ਲੰਗਾਰ ਕਰ ਦਿੰਦੀ। ਵਹਿਸ਼ੀਆਨਾ ਢੰਗ ਨਾਲ ਉਹ ਵਰਿਆਮ ਸਿੰਘ ਨੂੰ ਹੇਠ ਲਿਟਾ ਕੇ ਪੂਰੀ ਰਾਤ ਭੋਗਦੀ।
ਪਹੁੰ ਫੁਟਦਿਆਂ ਸਾਰ ਦਾਸੀਆਂ ਵਰਿਆਮ ਸਿੰਘ ਨੂੰ ਮਹੱਲ ਚੋਂ ਕੱਢ ਦਿੰਦੀਆਂ। ਸ਼ਹਿਜ਼ਾਦੀ ਮਰਿਆਂ ਵਾਂਗੂ ਨਿਢਾਲ ਹੋਈ ਦੁਪਿਹਰ ਤੱਕ ਸੁੱਤੀ ਰਹਿੰਦੀ।ਪੂਰੇ ਦੋ ਵਰ੍ਹੇ ਇਹ ਸਿਲਸਿਲਾ ਚਲਦਾ ਰਿਹਾ।ਬਦਕਿਸਮਤੀ ਨਾਲ ਸਾਉਣ ਦੀ ਰੁੱਤੇ ਕਈ ਦਿਨ ਮੀਂਹ ਪੈਂਦਾ ਰਿਹਾ। ਪਹਿਰੇਦਾਰ ਪਾੜ੍ਹ ਵਿਚ ਚਿਣੀਆਂ ਇੱਟਾਂ ਉੱਤੇ ਨਿੱਤ ਮਿੱਟੀ ਪੋਚਿਆ ਕਰਨ ਤੇ ਮਿੱਟੀ ਰੋਜ਼ ਖੁਰ ਜਾਇਆ ਕਰੇ।ਕਪੂਰਥਲਾ ਸਰਕਾਰ ਦੇ ਗ੍ਰਹਿ ਮੰਤਰੀ ਸਰਦਾਰ ਦਾਨਿਸ਼ਮੰਦ ਨੇ ਪਾੜ ਦੇਖ ਲਿਆ ਤੇ ਉਸਨੂੰ ਸ਼ੱਕ ਪੈ ਗਈ। ਉਸ ਨੇ ਬਿੜਕ ਰੱਖੀ ਤੇ ਰਾਤ ਨੂੰ ਵਰਿਆਮ ਸਿੰਘ ਨੂੰ ਮਹੱਲ ਅੰਦਰ ਜਾਂਦੇ ਦੇਖ ਲਿਆ। ਵਰਿਆਮ ਸਿੰਘ ਨਾਲ ਉਸਦੀ ਪਹਿਲਾਂ ਹੀ ਲੱਗਦੀ ਹੈ। ਫੌਰਨ ਜਾ ਕੇ ਉਸ ਨੇ ਇਹ ਗੱਲ ਮਹਾਰਾਜਾ ਰਣਧੀਰ ਸਿੰਘ ਨੂੰ ਦੱਸ ਦਿੱਤੀ।ਆਪਣੀ ਭੈਣ ਦੀ ਬਦਚਲਨੀ ਦੇ ਕਿੱਸੇ ਸੁਣ-ਸੁਣ ਕੇ ਮਹਾਰਾਜਾ ਰਣਧੀਰ ਸਿੰਘ ਅੱਕ ਚੁੱਕਿਆ ਹੈ। ਕਿਥੇ ਉਹ ਹੈ ਜਿਸ ਨੇ ਅੰਗਰੇਜ਼ ਸਰਕਾਰ ਤੋਂ ਅਨੇਕਾਂ ਤਗਮੇ ਅਤੇ ਪਦਵੀਆਂ ਪ੍ਰਾਪਤ ਕਰਕੇ ਖਾਨਦਾਨ ਦਾ ਨਾਮ ਰੋਸ਼ਨ ਕੀਤਾ ਹੈ ਤੇ ਕਿਥੇ ਗੋਬਿੰਦ ਕੌਰ ਹੈ ਜਿਸ ਨੇ ਆਹਲੂਵਾਲੀਆਂ ਵੰਸ਼ ਦੇ ਸੁਨਿਹਰੀ ਇਤਿਹਾਸ ਨੂੰ ਮਿੱਟੀ ਵਿਚ ਪੁਲੀਤ ਕਰਨ ਦੀ ਧਾਰੀ ਹੋਈ ਹੈ।ਗੁੱਸੇ ਵਿਚ ਆ ਕੇ ਮਹਾਰਾਜਾ ਰਣਧੀਰ ਸਿੰਘ ਉਹ ਤਲਵਾਰ ਚੁੱਕਦਾ ਹੈ ਜੋ ਨਾਦਰਸ਼ਾਹ ਨੇ ਉਸਦੇ ਦਾਦਾ ਫਤਿਹ ਸਿੰਘ ਨੂੰ ਦੋਸਤੀ ਦੇ ਨਜ਼ਰਾਨੇ ਵਜੋਂ ਭੇਂਟ ਕੀਤੀ ਸੀ।ਸ਼ਹਿਜ਼ਾਦੀ ਅਤੇ ਵਰਿਆਮ ਸਿੰਘ ਨੂੰ ਰੰਗੇ-ਹੱਥੀਂ ਫੜ੍ਹਣ ਲਈ ਕੁਝ ਸਿਪਾਹੀਆਂ ਨਾਲ ਮਹਾਰਾਜਾ ਰਣਧੀਰ ਸਿੰਘ ਸ਼ਹਿਜ਼ਾਦੀ ਦੇ ਮਹੱਲ ਵੱਲ ਚੱਲ ਪਿਆ।ਸ਼ਹਿਜ਼ਾਦੀ ਦੀ ਦਾਸੀ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਤੇ ਉਸ ਨੇ ਇਕ ਗੁਪਤ ਜ਼ਮੀਨਦੋਜ਼ ਸੁਰੰਗ ਰਾਹੀਂ ਸ਼ਹਿਜ਼ਾਦੀ ਅਤੇ ਵਰਿਆਮ ਸਿੰਘ ਨੂੰ ਪਹਿਲਾਂ ਹੀ ਮਹੱਲ ਵਿਚੋਂ ਭਜਾ ਦਿੱਤਾ।
ਵਰਿਆਮ ਸਿੰਘ ਤੇ ਗੋਬਿੰਦ ਕੌਰ ਪੈਦਲ ਚੱਲਦੇ ਹੋਏ ਵੀਹ ਮੀਲ ਦਾ ਪੈਂਡਾ ਤੈਅ ਕਰਕੇ ਸੁਲਤਾਨਪੁਰ ਨਜ਼ਦੀਕ ਕਲਿਆਣ ਨਾਂ ਦੇ ਪਿੰਡ ਵਿਚ ਪਹੁੰਚ ਗਏ। ਇਹ ਪਿੰਡ ਅੰਗਰੇਜ਼ ਸਰਕਾਰ ਦੇ ਇਲਾਕੇ ਵਿਚ ਪੈਂਦਾ ਹੋਣ ਕਰਕੇ ਉਹਨਾਂ ਨੂੰ ਕਪੂਰਥਲਾ ਸਰਕਾਰ ਦੇ ਸਿਪਾਹੀਆਂ ਵੱਲੋਂ ਗ੍ਰਿਫਤਾਰੀ ਦਾ ਡਰ ਨਾ ਰਿਹਾ। ਇਥੇ ਇਕ ਘਰ ਵਿਚ ਸ਼ਰਨ ਲੈ ਕੇ ਵਰਿਆਮ ਸਿੰਘ ਨੇ ਆਪਣੇ ਘਰ ਵਾਲਿਆਂ ਨਾਲ ਸੰਪਰਕ ਕੀਤਾ। ਪਰ ਕਪੂਰਥਲਾ ਸਰਕਾਰ ਦੇ ਡਰ ਕਾਰਨ ਉਹਨਾਂ ਨੇ ਝੱਲਣ ਤੋਂ ਜੁਆਬ ਦੇ ਦਿੱਤਾ।ਉਧਰ ਕਪੂਰਥਲਾ ਸਰਕਾਰ ਵੱਲੋਂ ਸ਼ਹਿਜ਼ਾਦੀ ਨੂੰ ਬੇਦਖਲ ਕਰਕੇ ਪੈਸਿਆਂ, ਜ਼ੇਵਰਾਤਾਂ, ਅਲਾਊਂਸਾਂ ਅਤੇ ਸੁੱਖ-ਸਹੁਲਤਾਂ ਤੋਂ ਮਹਰੂਮ ਕਰ ਦਿੱਤਾ ਗਿਆ। ਹੁਣ ਉਹਨਾਂ ਕੋਲ ਗੁਜ਼ਰੇ ਲਈ ਕਾਣੀ ਕੌਢੀ ਵੀ ਨਹੀਂ ਹੈ।ਉਹ ਕਲਿਆਣ ਦੇ ਇਕ ਜੁਲਾਹੇ ਦੇ ਘਰ ਸ਼ਰਨ ਲੈ ਲੈਂਦੇ ਹਨ।
ਪਿੰਡ ਵਿਚ ਹੀਰਾਂ ਸਿੰਘ ਨਾਮ ਦੇ ਇਕ ਧਨਾਢ ਵਿਅਕਤੀ ਦਾ ਅਸਤਬਲ ਹੁੰਦਾ ਹੈ। ਵਰਿਆਮ ਸਿੰਘ, ਹੀਰਾ ਸਿੰਘ ਕੋਲ ਨੌਕਰੀ ਮੰਗਣ ਜਾਂਦਾ ਹੈ।ਇਤਫਾਕਵਸ ਹੀਰਾ ਸਿੰਘ ਨੇ ਮੈਸੂਰ ਤੋਂ ਇਕ ਚਿਤਰਾ ਘੋੜਾ ਖਰੀਦਿਆ ਹੁੰਦਾ ਹੈ। ਇਸ ਨਵੇਂ ਘੋੜੇ ’ਤੇ ਸਵਾਰੀ ਕਰਨੀ ਤਾਂ ਦੂਰ ਦੀ ਗੱਲ ਕੋਈ ਕਾਠੀ ਪਾਉਣ ਵਿਚ ਵੀ ਸਫਲ ਨਹੀਂ ਹੁੰਦਾ। ਹੀਰਾ ਸਿੰਘ ਤੋਂ ਪ੍ਰਵਾਨਗੀ ਲੈ ਕੇ ਵਰਿਆਮ ਸਿੰਘ ਘੋੜੇ ’ਤੇ ਕਾਠੀ ਪਾਉਣ ਦਾ ਯਤਨ ਕਰਦਾ ਹੈ।ਥੋੜ੍ਹੀ ਦੇਰ ਅੜ੍ਹੀ ਕਰਨ ਉਪਰੰਤ ਘੋੜਾ ਵਰਿਆਮ ਸਿੰਘ ਦੇ ਕਾਬੂ ਵਿਚ ਆ ਜਾਂਦਾ ਹੈ। ਵਰਿਆਮ ਸਿੰਘ ਘੋੜੇ ਨੂੰ ਕਾਠੀ ਕਰਕੇ ਪੂਰੇ ਦੋ ਘੰਟੇ ਉਸ ਦੇ ਸਵਾਰੀ ਕਰਦਾ ਹੈ ਤੇ ਘੋੜੇ ਨੂੰ ਥਕਾ ਦਿੰਦਾ ਹੈ।ਘੋੜਾ ਇਕਦਮ ਸੀਲ ਬਣ ਜਾਂਦਾ ਹੈ।ਇਹ ਦੇਖ ਕੇ ਹੀਰਾ ਸਿੰਘ ਖੁਸ਼ ਹੋ ਜਾਂਦਾ ਹੈ ਤੇ ਪ੍ਰਸੰਨ ਹੋ ਕੇ ਨਾ ਕੇਵਲ ਵਰਿਆਮ ਸਿੰਘ ਨੂੰ ਆਪਣੇ ਅਸਤਬਲ ਵਿਚ ਨੌਕਰੀ ਦਿੰਦਾ ਹੈ, ਬਲਕਿ ਉਹ ਚਿਤਰਾ ਘੋੜਾ ਵੀ ਇਨਾਮ ਵਜੋਂ ਵਰਿਆਮ ਸਿੰਘ ਨੂੰ ਇਹ ਆਖ ਕੇ ਦੇ ਦਿੰਦਾ ਹੈ, “ਬਰਖੁਰਦਾਰ ਜੀਅ ਜਾਨ ਲਾ ਕੇ ਸਾਡੀ ਸੇਵਾ ਕਰ।ਸਿਆਣੇ ਕਹਿੰਦੇ ਨੇ, ਰੰਨ, ਘੋੜਾ ਤੇ ਤਲਵਾਰ। ਜੀਹਦੇ ਕੋਲੇ ਉਹਦੇ ਈ ਯਾਰ। ਅਸੀਂ ਇਹ ਅੜੀਅਲ ਘੋੜਾ ਕੀ ਕਰਨਾ ਹੈ? ਲੈ ਜਾ ਤੈਨੂੰ ਬਖਸ਼ਿਆ।”
ਵਰਿਆਮ ਸਿੰਘ ਤੇ ਸ਼ਹਿਜ਼ਾਦੀ ਕਲਿਆਣ ਪਿੰਡ ਵਿਖੇ ਇਕ ਕੱਚੇ ਮਕਾਨ ਵਿਚ ਖੇਤੀ ਅਤੇ ਅਸਤਬਲ ਦੀ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਨ ਲੱਗਦੇ ਹਨ। ਸ਼ਹਿਜ਼ਾਦੀ ਨੂੰ ਮਹੱਲ ਦੇ ਸੁੱਖ ਅਰਾਮ ਖੁਸਣ ਦਾ ਕੋਈ ਬਹੁਤ ਫਰਕ ਨਾ ਪਿਆ।ਉਹਦੇ ਲਈ ਤਾਂ ਕੁੱਲੀ ਯਾਰ ਦੀ ਸੁਰਗ ਦਾ ਝੂਟਾ, ਅੱਗ ਲਾਵਾਂ ਮਹੱਲਾਂ ਨੂੰ ਵਾਲੀ ਗੱਲ ਹੈ।ਵਰਿਆਮ ਸਿੰਘ ਸ਼ਹਿਜ਼ਾਦੀ ਦੀ ਜਿਸਮਾਨੀ ਭੁੱਖ ਪੂਰੀ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡਦਾ।
ਇਕ ਦਿਨ ਵਰਿਆਮ ਸਿੰਘ ਲੁਧਿਆਣਾ ਰਿਆਸਤ ਵੱਲ ਪੈਂਦੇ ਜੰਗਲ ਵਿਚ ਹੀਰਾ ਸਿੰਘ ਨਾਲ ਸ਼ਿਕਾਰ ਖੇਡਣ ਜਾਂਦਾ ਹੈ ਤੇ ਜੰਗਲ ਵਿਚ ਉਸਨੂੰ ਬੇਹੋਸ਼ ਹੋਇਆ ਇਕ ਨੌਜਵਾਨ ਮਿਲਦਾ ਹੈ। ਵਰਿਆਮ ਸਿੰਘ ਨਬਜ਼ ਟੋਹ ਕੇ ਦੇਖਦਾ ਹੈ। ਸਾਹਰਗ ਚੱਲ ਰਹੀ ਹੁੰਦੀ ਹੈ।ਉਹ ਨੌਜਵਾਨ ਨੂੰ ਆਪਣੇ ਘਰ ਲੈ ਆਉਂਦਾ ਹੈ ਤੇ ਵੈਦ ਮੰਗਾ ਕੇ ਉਸਦਾ ਇਲਾਜ ਕਰਵਾਉਂਦਾ ਹੈ। ਨੌਜਵਾਨ ਦੇ ਲੱਕ ਨਾਲ ਬੰਨ੍ਹੀ ਇੰਗਲਿਸਤਾਨੀ ਤਲਵਾਰ ਦੇਖਦਿਆਂ ਗੋਬਿੰਦ ਕੌਰ ਪਹਿਚਾਣ ਜਾਂਦੀ ਹੈ ਕਿ ਇਹ ਰਿਆਸਤ ਰਾਜਗੜ੍ਹ ਦਾ ਵਾਰਿਸ ਰਾਜਕੁਮਾਰ ਹਸਰਤਰਾਜ ਸਿੰਘ ਹੈ।ਸ਼ਹਿਜ਼ਾਦੀ ਵੀ ਉਸਦੀ ਤੀਮਾਰਦਾਰੀ ਵਿਚ ਜੁੱਟ ਜਾਂਦੀ ਹੈ। ਅੱਧੀ ਰਾਤੋਂ ਸ਼ਹਿਜ਼ਾਦਾ ਹਸਰਤਰਾਜ ਸਿੰਘ ਨੂੰ ਹੋਸ਼ ਆ ਜਾਂਦੀ ਹੈ।
ਅਗਲੀ ਸਵੇਰ ਹੁੰਦੀ ਹੈ।ਵਰਿਆਮ ਸਿੰਘ ਦੀ ਲਾਸ਼ ਵਿਚ ਸੁਨਿਹਰੀ ਮੁੱਠੇ ਵਾਲੀ ਇੰਗਲਿਸਤਾਨੀ ਸ਼ਮਸ਼ੀਰ ਖੁੱਭੀ ਪਈ ਹੈ ਤੇ ਦੂਰ ਉੱਡਦੀ ਧੂੜ ਵਿਚ ਚਿਤਰੇ ਘੋੜੀ ਉੱਤੇ ਸਵਾਰ ਸ਼ਹਿਜ਼ਾਦੀ ਗੋਬਿੰਦ ਕੌਰ ਤੇ ਕੰਵਰ ਹਸਰਤਰਾਜ ਸਿੰਘ ਕਿਸੇ ਅਗਿਆਤ ਮੰਜ਼ਿਲ ਵੱਲ ਜਾ ਰਹੇ ਨਜ਼ਰ ਆਉਂਦੇ ਹਨ
0 comments:
Post a Comment