ਕੈਨੇਡਾ ਵਿਚ ਮੁੰਡਾ ਪੱਕਾ ਕੇ ਇਡੀਆ ਦੀ ਦੋ ਲੱਖ ਤਨਖਾਹ ਬਣਦੀ ਏ ਹੋਰ ਕੀ ਚਾਹੀਦਾ ਏ ਸੀਰਤ ਰਾਜ ਕਰੂਗੀ ਰਾਜ ਘਰ ਦੇ ਹਰ ਮੈਬਰ ਦੇ ਮੁਹ ਤੇ ਬਸ ਕੈਨੇਡਾ ਦਾ ਹੀ ਨਾ ਸੀ
ਓਧਰ ਸੀਰਤ ਮਨ ਵਿਚ ਇਦਾ ਥੋੜਾ ਹੁੰਦਾ ਜੇ ਕੈਨੇਡਾ ਵਿਚ ਪੱਕਾ ਆ ਤਾ ਕੀ ਹੋਇਆ ਕੋਈ ਅਲੱਗ ਦੁਨੀਆ ਤੋ ਥੋੜੀ ਆਇਆ ਮੇਰੇ ਵੀ ਮਨ ਦੇ ਕੁਝ ਚਾਅ ਨੇ ਮੇਰੀਆ ਵੀ ਕੁਝ ਸਧਰਾ ਨੇ ਕਿਵੇ ਭੁੱਲ ਜਾਵਾ ਕੇ ਕਾਲਜ ਵਿਚ ਚੜਦੇ ਤੋ ਚੜਦਾ ਗੱਭਰੂ ਮੇਰੇ ਪਿਛੇ ਕੁੱਤੇ ਵਾਗੂ ਹਲਕਾਇਆ ਫਿਰਦਾ ਏ ਨਾ ਨਾ ਮੈ ਨੀ ਏਵੇ ਹਾ ਕਰਨੀ ਘਰਦਿਆ ਨੂ ਤਾ ਬਸ ਕੈਨੇਡਾ ਦੀ ਅੱਗ ਲੱਗੀ ਏ ਤੇ ਵੀਰ ਤੇ ਭਾਬੀਆ ਪਿਛੇ ਲੱਗ ਕੇ ਮੰਮੀ ਨੂ ਸਬਜਬਾਜ ਦਿਖਾਉਣਗੇ ਹੀ ਉਨਾ ਨੂ ਕਿਹੜਾ ਦਾਜ ਦੇਣਾ ਪੈਣਾ ਉੱਤੋ ਹਰ ਸਾਲ ਕੈਨੇਡਾ ਤੋ ਤੋਹਫਿਆ ਦੀ ਮੰਗ ਅਲੱਗ ਤੋ ਏਹਨਾ ਨੂ ਤਾ ਆਪਣਾ ਲਾਲਚ ਪਿਆ. ਇਕੋ ਇਕ ਕੁੜੀ ਆ ਘਰ ਦੀ ਕਮ ਸੇ ਕਮ ਮੇਰੀ ਇਛਾ ਤਾ ਪੁੱਛਣ ਹੁਣ ਮੈ ਕਿਵੇ ਆਪਣੇ ਦਿਲ ਦੀ ਗਲ ਦੱਸਾ ਸੀਰਤ ਨੇ ਪੱਕਾ ਇਰਾਦਾ ਬਣਾ ਲਿਆ ਸੀ ਨਾਹ ਕਰਨ ਦਾ ਰਾਤ ਆਪਣੀ ਮਾਂ ਦੇ ਨਾਲ ਹੀ ਮੱਜੀ ਡਾਹ ਲਈ ਗੱਲਾ ਗੱਲਾ ਚ ਬੇਬੇ ਦੇ ਕੰਨੀ ਕੱਡ ਦਿਤਾ ਕੇ ਮੈ ਜੱਸੀ (ਸੀਰਤ ਦਾ ਹੋਣ ਵਾਲਾ ਪਤੀ) ਨਾਲ ਵਿਆਹ ਨੀ ਕਰੌਣਾ ਬੇਬੇ ਕੁਝ ਬੋਲਦੀ ਇਸ ਤੋ ਪਹਿਲਾ ਉਸ ਦਾ ਵੱਡਾ ਵੀਰ ਤੇ ਭਾਬੀ ਕਮਰੇ ਚ ਆ ਗਏ
ਨਾ ਕਿਉ ਨੀ ਕਰੋਣਾ ਲੋਕਾ ਦੀਆ ਕੁੜੀਆ ਤਾ ਤਰਸਦੀਆ ਨੇ ਬਾਹਰ ਵਾਲੇ ਮੁੰਡੇ ਨਾਲ ਵਿਆਹ ਕਰਾਉਣ ਲਈ ਉਸਦਾ ਵੀਰ ਕੜਕ ਕੇ ਬੋਲਿਆ ਨਾਲੇ ਸੀਰਤ ਤੂ ਚੰਗੇ ਦੇਸ ਚਲੀ ਜਾਵੇਗੀ ਤਾ ਤੇਰੇ ਭਤੀਜੇ ਬਲਜੀਤ ਦਾ ਵੀ ਕਿਤੇ ਟੋਨਾ ਲੱਗ ਜਾਉ ਨਹੀ ਤਾ ਆਪਣੇ ਗਰੀਬਾ ਕੋਲੋ ਇਨਾ ਪੈਸਾ ਕਿਥੇ ਹੋਣਾ. ਪਰ ਭਾਬੀ ਮੇਰੀ ਵੀ ਕੋਈ...
ਬਸ ਕਹਿਤਾ ਨਾ ਇਕ ਵਾਰ ਹਰ ਗੱਲ ਚ ਤੇਰੀ ਨੀ ਸੁਣਨੀ ਆਪਾ ਕਿਨੇ ਚੰਗੇ ਲੋਕ ਨੇ ਕੋਈ ਮੰਗ ਵੀ ਨੀ ਉਹਨਾ ਦੀ ਸਾਨੂ ਤਾ ਪਸੰਦ ਆ ਰਿਸਤਾ ਭਾਬੀ ਨੇ ਹਾ ਚ ਹਾ ਮਿਲਾਈ ਤੇ ਬਿਨਾ ਸੀਰਤ ਦੇ ਦਿਲ ਦੀ ਗੱਲ ਜਾਣੇ ਆਪਣਾ ਫੈਸਲਾ ਠੋਕ ਕੇ ਬੁੜਬੁੜਾਉਦਾ ਆਪਣੇ ਕਮਰੇ ਚ ਚਲਾ ਗਿਆ
ਸੀਰਤ ਨੇ ਤਰਲਾ ਭਰ ਕੇ ਬੇਬੇ ਵੱਲ ਦੇਖਿਆ
ਦੋ ਮੁੰਡਿਆ ਦੇ ਘਰੇਲੂ ਝਗੜੇ ਨੁਹਾ ਦੀਆ ਤੀਰ ਵਰਗੀਆ ਗੱਲਾ ਤੇ ਬਿਨਾ ਸਿਰ ਦੇ ਸਾਈ ਤੋ ਆਪਣੇ ਘਰ ਵਿਚ ਬੇਗਾਨੀ ਬਣੀ ਬੇਬੇ ਨੇ ਬਸ ਅੱਖਾ ਚ ਪਾਣੀ ਭਰ ਕੇ ਸੀਰਤ ਦੀ ਗੱਲ ਦਾ ਜਵਾਬ ਦੇ ਦਿਤਾ ਸੀ ਸੀਰਤ ਨੇ ਅਗਲਾ ਸਵਾਲ ਨਾ ਕੀਤਾ ਤੇ ਮਨ ਮਾਰ ਕੇ ਭਵਿਖ ਬਾਰੇ ਸੋਚਦੀ ਪਤਾ ਨੀ ਕਦੋ ਉਸਨੂ ਨੀਦ ਆ ਗਈ
ਸਵੇਰੇ ਤਿਆਰ ਹੋ ਕੇ ਸੀਰਤ ਕਾਲਜ ਚਲੀ ਗਈ ਬੁੱਝੀ ਬੁੱਝੀ ਸੀਰਤ ਨੂ ਉਸਦੀਆ ਸਹੇਲੀਆ ਨੇ ਬਹੁਤ ਵਾਰ ਕਾਰਨ ਪੁੱਛਿਆ ਪਰ ਸੀਰਤ ਨੇ ਕੋਈ ਜਵਾਬ ਨਾ ਦਿਤਾ ਘਰ ਵਾਪਿਸ ਆਈ ਘਰ ਦਾ ਮਾਹੋਲ ਬਦਲਿਆ ਸੀ ਸਾਰੇ ਵਾਰੀ ਵਾਰੀ ਵੱਡੇ ਵੀਰ ਦਾ ਮੋਬਾਈਲ ਦੇਖ ਰਹੇ ਸੀ ਤੇ ਖੁਸ ਹੋ ਰਹੇ ਸੀ
ਸੀਰਤ ਨੂ ਦੇਖ ਭਾਬੀ ਮੋਬਾਈਲ ਕੋਲ ਲੈ ਆਈ ਤੇ ਸੀਰਤ ਦੇ ਸਾਹਮਣੇ ਕਰ ਦਿਤਾ ਸੀਰਤ ਨੇ ਬੇਮਨ ਫੋਟੋ ਦੇਖ ਕੇ ਫੋਨ ਪਰਾ ਕਰ ਦਿਤਾ ਤੇ ਆਪਣੇ ਕਮਰੇ ਚ ਚਲੀ ਗਈ ਨਹਾ ਕੇ ਕੱਪੜੇ ਬਦਲ ਕੇ ਮੋਬਾਈਲ ਦਾ ਡਾਟਾ ਅੋਨ ਕੀਤਾ ਤੇ ਝਟ ਦੇਣੀ ਮੈਸੇਜ ਟੂਨ ਵੱਜੀ ਭਾਬੀ ਦੇ ਨੰਬਰ ਤੋ ਇਕ ਫੋਟੋ ਡਾਉਨਲੋਡ ਹੋ ਰਹੀ ਸੀ.
ਡਾਉਨਲੋਡ ਹੋਈ ਫੋਟੋ ਸੀਰਤ ਨੇ ਰੀਝ ਨਾਲ ਦੇਖੀ ਜੱਸੀ ਪੂਰੀ ਤਰਾ ਕੈਨੇਡਾ ਦੇ ਰੰਗ ਵਿਚ ਰੰਗਿਆ ਖੜੇ ਰੰਗੇੇ ਵਾਲ ਕੰਨੀ ਨੱਤੀ ਫਿਰ ਕੁਝ ਸੋਚ ਫੇਸਬੁੱਕ ਤੇ ਜਸਵਿਦਰ ਸਿੰਘ ਲਿਖ ਕੇ ਸਰਚ ਕਰਨ ਲੱਗ ਪਈ ਇਕ ਦੋ ਪੇਜ ਨਿਕਲਣ ਤੋ ਬਾਦ ਇਕ ਦੋ ਪਰੋਫਾਈਲ ਨੂ ਖੋਲਿਆ ਤੇ ਅਗਲੀ ਸਲਾਈਡ ਚ ਉਹੀ ਡੀਪੀ ਲੱਗੀ ਜੱਸੀ ਦੀ ਆਈਡੀ ਦਿਖ ਪਈ
ਸੀਰਤ ਨੇ ਆਈਡੀ ਖੋਲੀ ਤੇ About ਦੇਖਣ ਲੱਗ ਪਈ
ਹੈ ਆਹ ਕੀ ਮੇਰੇ ਤੋ 11 ਸਾਲ ਵੱਡਾ ਸੀਰਤ ਨੂ ਆਸ ਬੱਝੀ ਏਦਾ ਨੀ ਕਰ ਸਕਦੇ ਆਪਣੀ ਕੁੜੀ ਨੂ ਬੁੱਡੇ ਦੇ ਲੜ ਨੀ ਲਾਉਣਗੇ
ਭੱਜ ਕੇ ਬਾਹਰ ਨਿਕਲੀ 'ਸੀਰਤ ਦੇਖ ਲਈ ਫੋਟੋ ਮੁੰਡੇ ਦੀ ਭਾਬੀ ਦੀ ਗੱਲ ਅਣਸੁਣੀ ਕਰ ਕੇ ਸੀਰਤ ਨੇ ਮੋਬਾਈਲ ਵੀਰ ਦੇ ਅੱਗੇ ਕਰ ਦਿਤਾ ਆਹ ਦੇਖੋ ਵੀਰ ਜੀ ਫੋਨ ਵੱਲ ਦੇਖ ਕੇ ਕੀ ਦੇਖਾ ਉਹ ਬੋਲਿਆ
ਵੀਰ ਜੀ ਏਹ ਮੇਰੇ ਤੋ ਗਿਆਰਾ ਸਾਲ ਵੱਡਾ ਏ ਮੇਰੇ ਤਾ ਚਾਚੇ ਵਰਗਾ ਏ
ਤੈਨੂ ਕਿਸਨੇ ਕਿਹਾ
ਆਹ ਦੇਖੋ ਉਸਦੀ ਆਈਡੀ
ਨਾ ਮਾਤਾ ਤੈਨੂ ਕਿਹਾ ਸੀ ਨਾ ਕੁੜੀ ਨੂ ਫੋਨ ਲੈ ਕੇ ਨਾ ਦਿਉ ਹੁਣ ਸਾਨੂ ਝੂਠਾ ਕਰਦੀ ਆ
(ਅਸਲ ਵਿਚ ਉਹਨਾ ਨੂ ਪਤਾ ਦੀ ਜੱਸੀ ਦੀ ਉਮਰ ਬਾਰੇ ਰਿਸਤਾ ਵੀ ਭਾਬੀ ਦੇ ਪੇਕਿਉ ਕੋਈ ਕਰਾ ਰਿਹਾ ਸੀ)
ਮਾਤਾ ਏਹਨੂ ਕਹਿ ਦੇ ਜੇ ਕਰਨਾ ਤਾ ਏਥੇ ਕਰਨਾ ਤੇ ਜੇ ਹੋਰ ਕਿਤੇ ਕਰਨਾ ਤਾ ਸਾਨੂ ਪਹਿਲਾ ਦੱਸ ਦਿਉ ਅਸੀ ਬਲਜੀਤ ਦੇ ਨਾਨਕੇ ਚਲੇ ਜਾਵਾਗੇ
ਹੁਣ ਸਭ ਕੁਝ ਨੀ ਮਿਲਦਾ ਜੇ ਉਹ ਬਾਹਰ ਆ ਤਾ ਉਮਰ ਤਾ ਹੋਵੇਗੀ ਹੀ
ਏਥੇ ਘੱਟ ਉਮਰ ਦਾ ਲੱਭ ਕੇ ਸਾਰੀ ਉਮਰ ਮੱਝਾ ਦਾ ਗੋਹਾ ਹੀ ਸੁੱਟਦੀ ਰਹੀ ਤੇ ਬੜ ਬੜ ਕਰਦਾ ਬਾਹਰ ਚਲਾ ਗਿਆ
ਸੀਰਤ ਸਮਝ ਚੁੱਕੀ ਸੀ ਸਿਰਫ ਕਿਸਮਤ ਹੀ ਨਹੀ ਮੇਰੇ ਆਪਣੇ ਵੀ ਮੇਰੇ ਵਿਰੱਧ ਨੇ
ਗਲੇ ਵਿਚ ਗੱਚ ਭਰ ਕੇ ਬਨਾਉਟੀ ਹਾਸਾ ਬੁੱਲਾ ਤੇ ਲਿਆ ਕੇ ਸੀਰਤ ਨੇ ਮੈਨੂ ਮਨਜੂਰ ਹੈ ਕਹਿ ਕੇ ਭੱਜ ਗਈ ਆਪਣੇ ਕਮਰੇ ਵਿਚ ਤੇ ਸਿਰ ਸਿਰਹਾਣੇ ਤੇ ਸੁੱਟ ਕੇ ਸਿਰਹਾਣੇ ਦੇ ਪੱਲੇ ਗਿਲੇ ਕਰ ਦਿਤੇ
ਤੇ ਭਾਬੀ ਨੇ ਬੇਬੇ ਸਾਹਮਣੇ ਖਚਰਾ ਹਾਸਾ ਹੱਸ ਕੇ 'ਸਰਮਾ ਗਈ ਸੀਰਤ ਬੋਲ ਕੇ ਆਪਣੇ ਘਰਵਾਲੇ ਨੂ ਖੁਸਖਬਰੀ ਦੇਣ ਚਲੀ ਗਈ
ਇਕ ਕੁਆਰੀ ਦੀਆ ਸਧਰਾ ਨੂ ਮਾਰ ਕੇ ਨਾਲਦੇ ਕਮਰੇ ਵਿਚੋ ਹਾਸੇ ਦੀਆ ਆਵਾਜਾ ਵਿਚ ਅੱਲੜ ਦੇ ਹਉਕੇ ਦੱਬ ਕੇ ਰਹਿ ਗਏ
ਬੂਝੇ ਮਨ ਨਾਲ ਸੀਰਤ ਨੇ ਲਾਵਾਂ ਲੈ ਲਈਆ
ਸੁਹਾਗਰਾਤ ਸੇਜ ਤੇ ਬੈਠੀ ਸੀਰਤ ਕੋਲ ਜੱਸੀ ਅੰਦਰ ਆ ਜਾਂਦਾ ਤੇ ਦਰਵਾਜੇ ਨੂੰ ਕੁੰਡੀ ਲਾ ਕੇ ਹੱਥ ਫੜਿਆ ਪੈੱਗ ਇਕੋ ਵਾਰ ਅੰਦਰ ਸੁੱਟ ਕੇ ਸੀਰਤ ਕੋਲ ਆ ਕੇ ਬੈਠ ਜਾਂਦਾ
ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸਾਡੀਆਂ ਕਮੀਆਂ ਵੀ ਜ਼ਰੂਰ ਦੱਸਣੀਆਂ
ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ
ਤੇ ਫੋਲੋ ਕਰਨਾ ਨਾ ਭੁੱਲਣਾ
ਅਗਰ ਤੁਹਾਡੇ ਵਿਚੋਂ ਵੀ ਕੋਈ ਲੇਖਕ ਹੈ ਤਾਂ ਮੈਨੂੰ ਮੇਲ ਜਰੂਰ ਕਰਨਾ
ਅਸੀਂ ਤੁਹਾਡੇ ਨਾਮ ਦਾ ਇਕ ਬਾਕਸ ਚਾਲੂ ਕਰ ਦੇਵਾਂਗੇ ਜਿਥੇ ਤੁਹਾਡੀਆਂ ਲਿਖਿਆ ਕਹਾਣੀਆਂ ਪੋਸਟ ਹੋਣਗੀਆਂ
ਪੰਜਾਬੀ ਹਿੰਦੀ ਇੰਗਲਿਸ ਸਭ ਕਹਾਣੀਆਂ ਪੋਸਟ ਕੀਤੀਆਂ ਜਾਣਗੀਆਂ
ਪੰਜਾਬੀ ਫ਼ਰੰਟ ਨੂੰ ਪਹਿਲ
0 comments:
Post a Comment